ਪੰਜਾਬ

punjab

ETV Bharat / videos

ਅੰਮ੍ਰਿਤਸਰ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ - police

By

Published : Aug 28, 2021, 7:03 PM IST

ਅੰਮ੍ਰਿਤਸਰ: ਅੱਜ ਜਿੱਥੇ ਕਰਨਾਲ ਵਿੱਚ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ, ਉੱਥੇ ਹੀ ਪੁਲਿਸ ਤੇ ਕਿਸਾਨਾਂ ਵਿਚਾਲੇ ਅੰਮ੍ਰਿਤਸਰ ਵਿੱਚ ਜਮ ਕੇ ਧੱਕਾ ਮੁੱਕੀ ਹੋਈ। ਇਸ ਦੌਰਾਨ ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਜ਼ਖ਼ਮੀ ਕੀਤਾ ਗਿਆ। ਦਰਅਸਲ ਪਿਛਲੇ 2 ਸਾਲਾਂ ਤੋਂ ਸੁੰਦਰੀਕਰਨ ਕਰਕੇ ਬੰਦ ਕੀਤੇ ਹੋਏ ਜਲ੍ਹਿਆਂਵਾਲੇ ਬਾਗ਼ ਦਾ ਅੱਜ ਉਦਘਾਟਨ ਸੀ। ਇਹ ਉਦਘਟਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਕਰਨਾ ਸੀ, ਜਿਸ ਕਰਕੇ ਇੱਥੇ ਪੰਜਾਬ ਦੀ ਤਕਰੀਬ ਸਾਰੀ ਲੀਡਰ ਸ਼ਿੱਪ ਪਹੁੰਚੀ ਸੀ, ਪਰ ਕਿਸਾਨਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨਾਂ ਦੀ ਮੰਗ ਸੀ, ਕਿ ਕਿਸੇ ਵੀ ਭਾਜਪਾ ਲੀਡਰ ਕੋਲੋਂ ਜਲਿਆਂਵਾਲੇ ਬਾਗ ਦੀ ਸ਼ੁਰੁਆਤ ਨਾ ਕਰਵਾਈ ਜਾਵੇ ਅਤੇ ਨਾ ਹੀ ਉਸ ਦੀ ਇਨੋਗ੍ਰੇਸ਼ਨ ਕਰਵਾਈ ਜਾਵੇ।

ABOUT THE AUTHOR

...view details