ਪੰਜਾਬ

punjab

ETV Bharat / videos

ਰਾਏਕੋਟ ਵਿਖੇ ਕੋਰੋਨਾ ਮਰੀਜ਼ ਦੇ ਅੰਤਿਮ ਸਸਕਾਰ ਮੌਕੇ ਅੰਗ ਕੱਢੇ ਜਾਣ ਨੂੰ ਲੈ ਕੇ ਹੋਇਆ ਹੰਗਾਮਾ - rajinder hospital patiala

By

Published : Sep 6, 2020, 6:27 AM IST

ਰਾਏਕੋਟ: ਸ਼ਨੀਵਾਰ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਤੋਂ ਇਥੇ ਲਿਆਂਦੀ ਗਈ ਮ੍ਰਿਤਕ ਮਹਿੰਦਰਪਾਲ ਵਰਮਾ ਦੀ ਦੇਹ ਵਿੱਚੋਂ ਖ਼ੂਨ ਨਿਕਲਣ ਕਾਰਨ ਉਦੋਂ ਹੰਗਾਮਾ ਮੱਚ ਗਿਆ, ਜਦੋਂ ਪਰਿਵਾਰਕ ਮੈਂਬਰਾਂ ਨੇ ਅੰਗ ਕੱਢੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਅਤੇ ਹਸਪਤਾਲ ਦੇ ਡਾਕਟਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਲੜਕਿਆਂ ਜਗਦੀਸ਼ ਵਰਮਾ ਅਤੇ ਪਵਨ ਵਰਮਾ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਵਿਰੁੱਧ ਮਹਿੰਦਰਪਾਲ ਦੀ ਕੋਰੋਨਾ ਰਿਪੋਰਟ ਵਿੱਚ ਵੱਡੀ ਲਾਪਰਵਾਹੀ ਵਰਤਣ ਦੇ ਦੋਸ਼ ਲਾਏ। ਜਾਂਚ ਦੀ ਮੰਗ 'ਤੇ ਡਾਕਟਰਾਂ ਨੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਚੈੱਕ ਕਰਵਾਈ ਅਤੇ ਤਸੱਲੀ ਹੋਣ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਮੁਖਤਿਆਰ ਸਿੰਘ ਤਹਿਸੀਲਦਾਰ ਰਾਏਕੋਟ ਅਤੇ ਹੀਰਾ ਸਿੰਘ ਥਾਣਾ ਮੁਖੀ ਸਿਟੀ ਰਾਏਕੋਟ ਦੀ ਮੌਜੂਦਗੀ ਵਿਚ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਗਿਆ।

ABOUT THE AUTHOR

...view details