ਜਲੰਧਰ ਦੇ ਪਿੰਡ ਲੜੋਇ ਵਿੱਖੇ ਚੋਣਾਂ ਦੌਰਾਨ 2 ਧਿਰ ਭਿੜੇ - online punjabi news
ਜਲੰਧਰ ਵਿਖੇ ਪਿੰਡ ਲੜੋਇ ਵਿੱਚ ਵੋਟਿੰਗ ਦੌਰਾਨ 2 ਧਿਰ ਆਪਸ ਵਿੱਚ ਭਿੜ ਗਏ ਅਤੇ ਆਪਸੀ ਝੜਪ ਦੌਰਾਨ ਕਿਸੇ ਦੇ ਹਤਾਹਤ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਵੱਲੋਂ 3850 ਸੁਰੱਖਿਆ ਜਵਾਨ ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 12 ਪੈਰਾ-ਮਿਲਿਟਰੀ ਸੁਰੱਖਿਆ ਬਲ, 60 ਪੇਟਰੋਲਿੰਗ ਪਾਰਟੀਆਂ ਸ਼ਾਮਲ ਹਨ। ਇਸ ਮੌਕੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸ ਐੱਸ ਪੀ ਨਵਜੋਤ ਮਾਹਲ ਨੇ ਸ਼ਾਂਤੀਪੂਰਣ ਅਤੇ ਨਿਰਪੱਖ ਚੋਣਾਂ ਕਰਵਾਏ ਜਾਣ ਦਾ ਦਾਅਵਾ ਕੀਤਾ ਹੈ।