ਮੂਨਕ ਵਿਖੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਵਿਚਕਾਰ ਹੋਈ ਹੱਥੋਪਾਈ - lehragaga
ਲਹਿਰਾਗਾਗਾ: ਮੂਨਕ ਦੇ ਪਿੰਡ ਮਨਿਆਣਾ ਵਿਖੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ ਹੈ। ਬੀਤੀ ਰਾਤ ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਨੂੰ ਘਰ ਮੁੜਦੇ ਸਮੇਂ ਰੋਕਿਆ ਅਤੇ ਹੱਥੋਪਾਈ ਕਰ ਦਿੱਤੀ ਅਤੇ ਇੱਕ-ਦੂਜੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ। ਪੁਲਿਸ ਥਾਣਾ ਮੂਨਕ ਵਿਖੇ ਦੋਵਾਂ ਉੱਤੇ 307 ਦਾ ਪਰਚ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਵਿੱਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀ ਹੋਈ ਹੈ।