ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਭਿੜੇ ਪੁਲਿਸ ਅਤੇ ਅਕਾਲੀ ਵਰਕਰ - online punjabi news
ਸੰਨੀ ਦਿਓਲ ਦੇ ਕਾਦੀਆਂ 'ਚ ਰੋਡ ਸ਼ੋਅ ਦੌਰਾਨ ਪੁਲਿਸ ਅਤੇ ਅਕਾਲੀ ਦਲ ਦੇ ਵਰਕਰਾਂ 'ਚ ਟਕਰਾਅ ਦੀ ਸਥਿਤੀ ਬਣ ਗਈ। ਦਰਅਸਲ, ਪੁਲਿਸ ਲੋਕਾਂ ਨੂੰ ਸੰਨੀ ਦਿਓਲ ਨਾਲ ਮਿਲਣ ਤੋਂ ਰੋਕ ਰਹੀ ਸੀ ਜਿਸਦੇ ਚੱਲਦਿਆਂ ਅਕਾਲੀ ਦਲ ਦੇ ਵਰਕਰ ਨਾਰਾਜ਼ ਹੋ ਗਏ ਅਤੇ ਪੁਲਿਸ ਨਾਲ ਭਿੜ ਗਏ। ਇਸ ਮੌਕੇ ਰੋਡ ਸ਼ੋਅ 'ਚ ਮੌਜੂਦ ਦੀਪ ਸਿੱਧੂ ਨੇ ਅਕਾਲੀ ਵਰਕਰਾਂ ਅਤੇ ਪੁਲਿਸ ਨੂੰ ਸ਼ਾਂਤ ਕਰਵਾਇਆ।