ਕੋਵਿਡ-19 ਤੋਂ ਨਜਿੱਠਣ ਲਈ ਸਿਵਲ ਹਸਪਤਾਲ ਖੰਨਾ 'ਚ ਸਾਰੇ ਪ੍ਰਬੰਧ ਮੁਕੰਮਲ - ਲੁਧਿਆਣਾ ਨਿਊਜ਼ ਅਪਡੇਟ
ਲੁਧਿਆਣਾ: ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦੇ ਚਲਦੇ ਮੀਰਜਾਂ ਦੀ ਸੁਰੱਖਿਆ ਦੇ ਨਾਲ-ਨਾਲ ਡਾਕਟਰ ਵੀ ਆਪਣੀ ਸੁਰੱਖਿਆ ਨੂੰ ਸੁਨਿਸ਼ਚਿਤ ਕਰ ਰਹੇ ਹਨ। ਇਸ ਬਾਰੇ ਸਿਵਲ ਹਸਪਤਾਲ ਖੰਨਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜਿੰਦਰ ਘੁਲਾਟੀ ਨੇ ਦੱਸਿਆ ਕਿ ਖੰਨਾ 'ਚ ਅਜੇ ਤੱਕ ਕਿਸੇ ਵੀ ਕੋਰੋਨਾ ਪੌਜ਼ੀਟਿਵ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਸੁਰੱਖਿਆ ਦੇ ਤੌਰ 'ਤੇ ਸਿਹਵ ਵਿਭਾਗ ਦੀਆਂ ਟੀਮਾਂ ਖ਼ੁਦ ਦੀ ਸੁਰੱਖਿਆ ਦੇ ਨਾਲ-ਨਾਲ ਮਰੀਜ਼ਾਂ ਦੀ ਸੁਰੱਖਿਆ ਲਈ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ।