BSF 71 ਬਟਾਲੀਅਨ ਵੱਲੋਂ ਸੀਵਿਕ ਐਕਸ਼ਨ ਪ੍ਰੋਗਰਾਮ ਕਰਵਾਇਆ - ਸੀਵਿਕ ਐਕਸ਼ਨ ਪ੍ਰੋਗਰਾਮ ਦਾ ਆਯੋਜਨ
ਤਰਨਤਾਰਨ: ਬੀਐਸਐਫ਼ 71 ਬਟਾਲੀਅਨ ਵੱਲੋਂ ਕਮਾਂਡੈਂਟ ਪ੍ਰਮੋਦ ਕੁਮਾਰ ਨੋਟਿਆਲ, ਅਸ਼ਵਨੀ ਕੁਮਾਰ ਉਪ ਕਮਾਂਡੈਂਟ, ਦੀਪੇਸ਼ ਸਿਨਹਾ ਸਹਾਇਕ ਕਮਾਂਡੈਂਟ ਦੀ ਯੋਗ ਅਗਵਾਈ ਵਿੱਚ ਬੀ.ਓ.ਪੀ ਖਾਲੜਾ ਵਿਖੇ ਸੀਵਿਕ ਐਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ, ਹਵੇਲੀਆ, ਛੀਨਾ ਬਿਧੀ ਚੰਦ, ਨਾਰਲੀ, ਥੇਹ ਕੱਲਾ, ਕਲਸੀਆ ਖੁਰਦ, ਡੱਲ, ਅਤੇ ਖਾਲੜਾ ਦੀਆਂ ਗ੍ਰਾਮ ਪੰਚਾਇਤਾਂ ਅਤੇ ਇਨ੍ਹਾਂ ਪਿੰਡਾਂ ਵਿੱਚ ਪੈਂਦੇ ਸਕੂਲਾਂ ਦੇ ਮੁਖੀ ਪਹੁੰਚੇ। ਜਿਨ੍ਹਾਂ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਪਾਣੀ ਵਾਲੀਆਂ ਟੈਂਕੀਆਂ, ਡਸਟਬਿਨ, ਵਿਦਿਆਰਥੀਆਂ ਲਈ ਟਰੈਕ ਸੂਟ, ਖੇਡਾਂ ਦਾ ਸਮਾਨ, ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸੈਨੇਟਾਈਜ਼ਰ, ਮਾਸਕ ਅਤੇ ਵਿਦਿਆਰਥੀਆਂ ਲਈ ਸਟੇਸ਼ਨਰੀ ਤੇ ਬੈਗ ਆਦਿ ਦਿੱਤੇ ਗਏ।