ਸੈਂਟਰ ਫਾਰ ਇੰਡੀਅਨ ਟ੍ਰੇਡ ਯੂਨੀਅਨ ਆਗੂਆਂ ਨੇ ਬੀਡੀਓ ਦਫ਼ਤਰ ਅੱਗੇ ਲਾਇਆ ਧਰਨਾ - ਪੰਜਾਬ 'ਚ ਕਰਫਿਊ
ਲੁਧਿਆਣਾ: ਪੰਜਾਬ 'ਚ ਕਰਫਿਊ ਦੇ ਦੌਰਾਨ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਸ ਦੇ ਚਲਦੇ ਸੈਂਟਰ ਫਾਰ ਇੰਡੀਅਨ ਟ੍ਰੇਡ ਯੂਨੀਅਨ ਵੱਲੋਂ ਬੀਡੀਓ ਅਧਿਕਾਰੀਆਂ ਵਿਰੁੱਧ ਸ਼ਹਿਰ ਦੇ ਕਈ ਪਿੰਡਾਂ 'ਚ ਸਹੀ ਢੰਗ ਨਾਲ ਰਾਸ਼ਨ ਨਾ ਵੰਡੇ ਜਾਣ ਦੇ ਦੋਸ਼ ਲਗਾਏ ਗਏ। ਸੀਟੂ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਉਹ ਪਿੰਡਾਂ 'ਚ ਵੰਡੇ ਗਏ ਸਰਕਾਰੀ ਰਾਸ਼ਨ ਦੀ ਹੇਰ-ਫੇਰ ਦੇ ਸੰਬੰਧ 'ਚ ਸਥਾਨਕ ਬੀਡੀਓ ਰੁਪਿੰਦਰਜੀਤ ਕੌਰ ਨੂੰ ਮਿਲਣ ਪੁੱਜੇ ਪਰ ਦੁਪਹਿਰ 12 ਵਜੇ ਤੱਕ ਬੀਡੀਓ ਦਫ਼ਤਰ ਬੰਦ ਰਿਹਾ। ਜਿਸ ਕਾਰਨ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੀਡੀਓ ਦਫ਼ਤਰ ਬਾਹਰ ਧਰਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਪਿੰਡਾਂ 'ਚ ਲੋੜਵੰਦਾਂ ਸਹੀ ਢੰਗ ਨਾਲ ਰਾਸ਼ਨ ਨਹੀਂ ਵੰਡਿਆ ਜਾ ਰਿਹਾ। ਇਸ ਦੌਰਾਨ ਇਥੋਂ ਬੀਡੀਓ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਸਾਰੇ ਹੀ ਅਧਿਕਾਰੀ ਘਰ ਤੋਂ ਕੰਮ ਕਰ ਰਹੇ ਹਨ ਤੇ ਕੁੱਝ ਅਧਿਕਾਰੀਆਂ ਦੀ ਡਿਊਟੀ ਪਿੰਡਾਂ 'ਚ ਲੱਗੀ ਹੋਈ ਹੈ।