ਸੀਆਈਏ ਸਟਾਫ ਨੇ 2 ਕੁਇੰਟਲ ਚੂਰਾ ਪੋਸਤ, 2 ਕਾਰਾਂ ਸਮੇਤ ਦੋ ਵਿਅਕਤੀ ਕੀਤੇ ਕਾਬੂ - ਦੋ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਫ਼ਰੀਦਕੋਟ: ਸੀਆਈਏ ਸਟਾਫ ਜੈਤੋ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਮੁਕਤਸਰ ਸ਼ਹਿਰ ਦੇ ਪਿੰਡ ਕੋਟਭਾਈ ਨਿਵਾਸੀ ਜਗਮੀਤ ਸਿੰਘ ਅਤੇ ਜਲਾਲਾਬਾਦ ਦੇ ਪਿੰਡ ਚੱਕ ਸੈਦਾਂ ਦੇ ਨਿਵਾਸੀ ਮਨਜੀਤ ਸਿੰਘ ਦੇ ਰੂਪ ਵਿੱਚ ਹੋਈ। ਦੋਸ਼ੀਆਂ ਤੋਂ ਪੁਲਿਸ ਨੂੰ ਇੱਕ ਕਰੇਟਾ ਅਤੇ ਇੱਕ ਸਵਿੱਫਟ ਕਾਰ ਵੀ ਬਰਾਮਦ ਹੋਈ ਹੈ। ਡੀਐਸਪੀ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਐਸਆਈ ਕੁਲਬੀਰ ਚੰਦ ਅਤੇ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਖੱਚੜਾਂ ਦੇ ਚੁਰਸਤੇ ਦੇ ਕੋਲ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ਉੱਤੇ ਕਰੇਟਾ ਅਤੇ ਸਵਿਫਟ ਕਾਰ ਨੂੰ ਰੋਕਿਆ ਅਤੇ ਮੌਕੇ ਉੱਤੇ ਉਨ੍ਹਾਂ ਨੂੰ ਸੱਦ ਕੇ ਕਾਰਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਰੇਟਾ ਕਾਰ ਵਿਚੋਂ 120 ਕਿੱਲੋ ਚੂਰਾਪੋਸਤ ਅਤੇ ਸਵਿਫਟ ਕਾਰ ਵਿਚੋਂ 80 ਕਿੱਲੋ ਚੂਰਾਪੋਸਤ ਬਰਾਮਦ ਹੋਇਆ।