250 ਗ੍ਰਾਮ ਹੈਰੋਇਨ ਨਾਲ ਦੋ ਤਸਕਰ ਕਾਬੂ - ਹੈਰੋਇਨ ਨਾਲ ਦੋ ਤਸਕਰ ਕਾਬੂ
ਅੰਮ੍ਰਿਤਸਰ: ਸਥਾਨਕ ਸੀਆਈਏ ਸਟਾਫ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਸਥਾਨਕ ਸਨ ਸਾਹਿਬ ਰੋਡ ਤੋਂ 2 ਵਿਅਕਤੀਆਂ ਦੀ ਨਸ਼ਾ ਤਸਕਰੀ ਕਰਨ ਦੀ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਚੌਕਸੀ ਨਾਲ ਕੰਮ ਕਰਦੇ ਹੋਏ ਉਨ੍ਹਾਂ ਨੇ ਟੀਮ ਦਾ ਗਠਨ ਕੀਤਾ ਤੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਖਦਸ਼ਾ ਜਾਹਰ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਪਾਕਿਸਤਾਨ ਦੇ ਤਸਕਰਾਂ ਨਾਲ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।