ਧੂੰਮਧਾਮ ਨਾਲ ਮਨਾਇਆ ਗਿਆ ਪ੍ਰਭੂ ਯਿਸ਼ੂ ਮਸੀਹ ਦਾ ਜਨਮ ਦਿਹਾੜਾ
ਮਾਛੀਵਾੜਾ ਸਾਹਿਬ ਦੇ ਇਸਾਈ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੇ ਭਾਈਚਾਰੇ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਵਿੱਚ ਮੁੱਖ ਬੁਲਾਰੇ ਆਰ.ਐੱਸ. ਵੀ. ਸੈਮੂਅਲ ਨੇ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਅਤੇ ਮਾਨਵਤਾ ਲਈ ਕੀਤੇ ਕੰਮਾਂ ਅਤੇ ਉਨ੍ਹਾਂ ਦੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਾਸਟਰ ਰੋਬਿਨ ਮਸੀਹ, ਮਨਪ੍ਰੀਤ ਕੌਰ ਪਰਮਿੰਦਰ ਮਸੀਹ, ਵਿਜੈ ਮਸੀਹ ਮੌਜ਼ੂਦ ਸਨ। ਸਾਰੇ ਮਸੀਹੀ ਭਾਈਚਾਰੇ ਵਲੋਂ ਸਾਰੇ ਸੰਸਾਰ ਨੂੰ ਪ੍ਰਭੂ ਯਿਸ਼ੂ ਦੇ ਜਨਮ ਦਿਹਾੜੇ 'ਤੇ ਮੁਬਾਰਕਾਂ ਦਿੰਦੇ ਹੋਏ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ।