ਅੰਮ੍ਰਿਤਸਰ ’ਚ ਸਾਂਝੇ ਤੌਰ ’ਤੇ ਰਲ ਮਿਲ ਮਨਾਇਆ ਗਿਆ ਕ੍ਰਿਸਮਿਸ
ਅੰਮ੍ਰਿਤਸਰ: ਬੀਤ੍ਹ ਦਿਨ ਸ਼ਹਿਰ ਦੀ ਪੁਰਾਣੀ ਤੇ ਇਤਿਹਾਸਕ ਚਰਚ ਵਿੱਚ ਕ੍ਰਿਸਮਿਸ ਡੇ ਬਹੁਤ ਹੀ ਨਾਲ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਪਾਸਟਰ ਵਿਜਯ ਕੁਮਾਰ ਨੇ ਕਿਹਾ ਕਿ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ "ਕ੍ਰਿਸਮਿਸ ਡੇਅ" ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲਾ ਨਵਾਂ ਸਾਲ ਸਾਰੀ ਸ੍ਰਿਸ਼ਟੀ ਲਈ ਖੁਸ਼ੀਆਂ ਭਰਿਆ ਹੋਵੇ। ਇਸ ਮੌਕੇ ਉਨ੍ਹਾਂ ਕਰੋਨਾ ਮਹਾਂਮਾਰੀ ਨੂੰ ਧਿਆਨ ’ਚ ਰੱਖਦਿਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੂੰਹ ’ਤੇ ਮਾਸਕ ਪਾ ਕੇ ਹੀ ਹੀ ਚਰਚ ਵਿਚ ਆਉਣ। ਉਹਨਾਂ ਕਿਹਾ ਕਿ ਉਹ ਪ੍ਰਭੂ ਯਿਸ਼ੂ ਅੱਗੇ ਪ੍ਰਾਥਨਾ ਕਰਦੇ ਹਨ ਕਿ ਤਿੰਨ ਕਾਲੇ ਕਾਨੂੰਨ ਜਲਦ ਤੋਂ ਜਲਦ ਰੱਦ ਹੋਣ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਪਰਤਣ।