ਸੈਂਟਾ ਕਲਾਜ਼ ਬਣ ਕੇ ਸੜਕਾਂ 'ਤੇ ਉਤਰਿਆ ਸਾਈਕਲ ਗਿਰੀ ਗਰੁੱਪ - ਸੈਂਟਾ ਕਲਾਜ਼
ਦੇਸ਼ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਣਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਾਈਕਲ ਗਿਰੀ ਗਰੁੱਪ ਵੱਲੋਂ ਸਾਈਕਲ ਰਾਈਡ ਕਰ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ। ਸਾਰੇ ਹੀ ਆਪੋ ਆਪਣੀ ਸਾਈਕਲ 'ਤੇ ਸੈਂਟਾ ਕਲਾਜ ਦੀ ਡਰੈੱਸ ਵਿੱਚ ਸਨ।