ਕ੍ਰਿਸਚਨ ਭਾਈਚਾਰੇ ਨੇ ਪਠਾਨਕੋਟ 'ਚ ਕੱਢਿਆ ਸ਼ਾਂਤੀ ਮਾਰਚ - Christian community
ਪਠਾਨਕੋਟ: ਕ੍ਰਿਸਮਿਸ ਦਿਹਾੜੇ ਨੂੰ ਲੈ ਕੇ ਅੱਜ ਸ਼ਹਿਰ 'ਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ। ਇਸ ਸ਼ਾਂਤੀ ਮਾਰਚ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਲੋਕਾਂ ਨੇ ਪ੍ਰਭੂ ਯਿਸ਼ੂ ਮਸੀਹ ਦੇ ਜੈ ਕਾਰੇ ਲਗਾਏ। ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਕੱਢੇ ਗਏ ਸ਼ਾਂਤੀ ਮਾਰਚ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਲੋਕਾਂ ਨੇ ਝਾਂਕੀਆਂ ਵੀ ਕੱਢੀਆਂ ਜੋ ਕਿ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਸਮੂਹ ਭਾਈਚਾਰੇ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਲੈ ਕੇ ਸਾਰਿਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਅਤੇ ਸਾਰਿਆਂ ਨੂੰ ਅਮਨ ਭਾਈਚਾਰੇ ਨਾਲ ਰਹਿਣ ਦੀ ਗੱਲ ਆਖੀ। ਢਾਂਗੂ ਚੌਕ ਤੋਂ ਚੱਲੀ ਇਹ ਸ਼ਾਂਤੀ ਮਾਰਚ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਚਰਚ 'ਚ ਪ੍ਰਾਰਥਨਾ ਭਵਨ ਜਾ ਕੇ ਸਮਾਪਤ ਹੋਈ