ਮੋਹਾਲੀ 'ਚ ਵਾਟਰ ਵਰਕਸ ਤੋਂ ਕਲੋਰੀਨ ਗੈਸ ਹੋਈ ਲੀਕ - Mohali
ਮੋਹਾਲੀ: ਕਸਬਾ ਬਲੌਂਗੀ 'ਚ ਐਤਵਾਰ ਦੇਰ ਰਾਤ ਕਲੋਰੀਨ ਗੈਸ ਦੇ ਲੀਕ ਹੋਣ ਕਾਰਨ ਇਲਾਕੇ 'ਚ ਭਾਜੜਾ ਪੈ ਗਈਆਂ। ਗੈਸ ਦੀ ਲੀਕੇਜ ਕਾਰਨ ਪਾਣੀ ਵਾਲੀ ਟੈਂਕੀ ਕੋਲ ਰਹਿੰਦੇ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਆਉਣ ਲੱਗ ਗਈ। ਗੈਸ ਦਾ ਰਿਸਾਅ ਇਨ੍ਹਾਂ ਜ਼ਿਆਦਾ ਸੀ ਕਿ 30 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ਦੇ ਨੇੜੇ ਦਾ ਇਲਾਕਾ ਖ਼ਾਲੀ ਕਰਵਾ ਦਿੱਤਾ ਹੈ। ਜਾਣਕਾਰੀ ਮੁਤਾਬਕ 15 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।