ਹੁਸ਼ਿਆਰਪੁਰ ਵਿੱਚ ਚੀਨ ਦੇ ਸਾਮਾਨ ਦਾ ਕੀਤਾ ਗਿਆ ਬਹਿਸ਼ਕਾਰ
ਹੁਸ਼ਿਆਰਪੁਰ: ਲੱਦਾਖ ਵਿਖੇ ਪਿਛਲੇ ਦਿਨੀਂ ਭਾਰਤ-ਚੀਨ ਵਿਚਾਲੇ ਹੋਈ ਝੜਪ ਵਿੱਚ ਭਾਰਤ ਦੇ ਕਰੀਬ 20 ਜਵਾਨ ਸ਼ਹੀਦ ਹੋ ਗਏ ਸਨ। ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਹੈ। ਲੋਕਾਂ ਵੱਲੋਂ ਲਗਾਤਾਰ ਚੀਨ ਦਾ ਵਿਰੌਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਸ਼ਿਆਰਪੁਰ ਵਿੱਚ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਚੀਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਚੀਨ ਦੇ ਸਮਾਨ ਦਾ ਬਹਿਸ਼ਕਾਰ ਕਰਨ ਦੀ ਅਪੀਲ ਕੀਤੀ।