ਚਾਈਨਾ ਡੋਰ ਦਾ ਪਰਕੋਪ ਲੋਕਾਂ 'ਤੇ ਲਗਾਤਾਰ ਜਾਰੀ - ਚਾਈਨਾ ਡੋਰ
ਜਲੰਧਰ : ਚਾਈਨਾ ਡੋਰ ਦੇ ਨਾਲ ਜ਼ਖ਼ਮੀ ਹੋਣ ਵਾਲੇ ਲੋਕ ਦਾ ਆਂਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਆਏ ਦਿਨ ਲੋਕ ਜਾਂ ਬੱਚੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋ ਰਹੇ ਨੇ ਅਜਿਹਾ ਇਕ ਮਾਮਲਾ ਹੋਰ ਜਲੰਧਰ ਵਿੱਚ ਸਾਹਮਣੇ ਆਇਆ ਹੈ। ਪੁਲਿਸ ਦੀ ਨਾਕਾਮੀ ਦੇ ਚੱਲਦੇ ਚਾਈਨਾ ਡੋਰ ਦਾ ਪਰਕੋਪ ਥੰਮ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ।ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਨਾਲ ਸਕੂਟਰ ਤੇ ਕਿਸ਼ਨਪੁਰਾ ਚੌਕ ਦੇ ਕੋਲ ਸਾਮਾਨ ਲਈ ਗਏ ਸੀ ਕਿ ਰੱਸਤੇ ਵਿਚ ਚਾਈਨਾ ਡੋਰ ਦੀ ਚਪੇਟ ਵਿੱਚ ਆ ਨਾਲ ਉਹ ਦੋਨੋਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।