ਫਿੱਟ ਇੰਡੀਆ ਮੂਵਮੈਂਟ ਤਹਿਤ ਕਰਵਾਈ ਗਈ ਬੱਚਿਆਂ ਦੀ ਰੇਸ - 12th ncc batalian
ਹੁਸ਼ਿਆਰਪੁਰ: ਫਿੱਟ ਇੰਡੀਆ ਮੂਵਮੈਂਟ ਤਹਿਤ ਐਤਵਾਰ ਨੂੰ ਛਾਉਣੀ ਕਲਾਂ ਵਿਖੇ ਬੱਚਿਆਂ ਨੂੰ ਫਿੱਟ ਰਹਿਣ ਦੀ ਟ੍ਰੇਨਿੰਗ ਤਹਿਤ ਰੇਸ ਕਰਵਾਈ ਗਈ, ਜਿਸ ਦਾ ਆਯੋਜਨ 12 ਪੰਜਾਬ ਐਨਸੀਸੀ ਬਟਾਲੀਅਨ ਅਤੇ ਚੜ੍ਹਦੀ ਕਲਾ ਕਲੱਬ ਨੇ ਕੀਤਾ। ਇਹ ਰੇਸ ਬਟਾਲੀਅਨ ਦੇ ਬ੍ਰਿਗੇਡੀਅਰ ਅਬਦਿੱਤਿਆ ਮਦਾਨ ਅਤੇ ਸੀਓ ਕਰਨਲ ਸੰਦੀਪ ਕੁਮਾਰ ਅਤੇ ਕਰਨਲ ਰਾਜੀਵ ਕੁਮਾਰ ਦੇ ਨਿਰਦੇਸ਼ਾਂ 'ਤੇ ਕਰਵਾਈ ਗਈ। ਕਲੱਬ ਪ੍ਰਧਾਨ ਜਗਵੀਰ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਬੱਚਿਆਂ ਨੂੰ ਵੱਖ-ਵੱਖ ਦਿਸ਼ਾਵਾਂ 'ਚ ਦੌੜ ਕਰਵਾਈ। ਬੱਚਿਆਂ ਨੇ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਵੱਖ ਵੱਖ ਤਰ੍ਹਾਂ ਦੇ ਸਲੋਗਨ ਵੀ ਤਿਆਰ ਕੀਤੇੇ। ਪੁੱਜੀਆਂ ਸ਼ਖਸੀਅਤਾਂ ਨੇ ਲੋਕਾਂ ਨੂੰ ਰੋਜ਼ਾਨਾ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਤੇ ਵਾਤਾਵਰਨ ਸ਼ੁੱਧਤਾ ਲਈ ਬੂਟੇ ਲਾਉਣ ਲਈ ਕਿਹਾ।