ਝੁੱਗੀ ਝੋਪੜੀਆਂ 'ਚ ਰਹਿਣ ਵਾਲੇ ਬੱਚਿਆਂ ਨੇ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ - ਜਨਮ ਅਸ਼ਟਮੀ ਦਾ ਤਿਉਹਾਰ
ਦੇਸ਼ ਭਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਬਾਜ਼ਰਾਂ ਵਿੱਚ ਵੀ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਉੱਥੇ ਹੀ ਪਟਿਆਲਾ ਦੇ 21 ਨੰਬਰ ਫ਼ਾਟਕ 'ਤੇ ਬਣੇ ਫਲਾਈਓਵਰ ਦੇ ਥੱਲ੍ਹੇ ਪੜ੍ਹਨ ਵਾਲੇ ਝੂਗੀ ਝੋਪੜੀਆਂ 'ਚ ਰਹਿਣ ਵਾਲੇ ਬੱਚਿਆਂ ਨੇ ਵੀ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਬੱਚਿਆਂ ਨੇ ਕ੍ਰਿਸ਼ਨ ਭਗਵਾਨ ਦੇ ਗੀਤਾਂ 'ਤੇ ਨਾਚ ਪੇਸ਼ ਕੀਤਾ।