ਪਟਿਆਲਾ ਵਿੱਚ ਛੋਟੇ-ਛੋਟੇ ਬੱਚਿਆਂ ਨੇ ਮਨਾਈ ਧੀਆਂ ਦੀ ਲੋਹੜੀ
ਛੋਟੇ-ਛੋਟੇ ਬੱਚਿਆਂ ਨੇ ਇਕੱਠੇ ਹੋ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਨ੍ਹਾਂ ਗਿੱਧਾ ਪਾਇਆ, ਭੰਗੜਾ ਪਾਇਆ ਤੇ ਲੋਹੜੀ 'ਧੀਆਂ ਦੀ ਲੋਹੜੀ' ਦੇ ਨਾਂਅ ਉੱਤੇ ਮਨਾਈ। ਇਕ ਛੋਟੇ ਜਿਹੇ ਬੱਚੇ ਨੇ ਧੀਆਂ ਦੇ ਉੱਪਰ ਇੱਕ ਗੀਤ ਗਾਇਆ ਜਿਸ ਵਿੱਚ ਧੀਆਂ ਦੀ ਮਹੱਤਤਾ ਬਾਰੇ ਦੱਸਿਆ।