ਚੰਡੀਗੜ੍ਹ: 6 ਸਾਲ ਦੇ ਬੱਚੇ ਨੇ ਪੀਐਮ ਕੇਅਰਜ਼ ਫੰਡ 'ਚ ਕੀਤਾ ਦਾਨ - ਕੋਰੋਨਾ ਵਾਇਰਸ
ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਹਰ ਕੋਈ ਆਪਣਾ ਆਪਣਾ ਸਹਿਯੋਗ ਦੇ ਰਿਹਾ ਹੈ, ਚਾਹੇ ਉਹ ਕਿਸੇ ਵੀ ਕਿੱਤੇ ਦਾ ਕਿਉਂ ਨਾ ਹੋਵੇ। ਉੱਥੇ ਹੀ ਚੰਡੀਗੜ੍ਹ ਵਿੱਚ 6 ਸਾਲ ਦੇ ਬੱਚੇ ਨੇ ਵੀ ਦੇਸ਼ ਪ੍ਰਤੀ ਆਪਣੇ ਜਜ਼ਬੇ ਨੂੰ ਵਿਖਾਇਆ ਹੈ। ਦੱਸ ਦਈਏ, ਛੇਵੀਂ ਕਲਾਸ 'ਚ ਪੜ੍ਹਨ ਵਾਲੇ ਮਦਰਾਸ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੂੰ ਫੋਨ ਕਰਕੇ ਆਪਣੇ ਪਿੱਗੀ ਬੈਂਕ ਵਿੱਚ ਬਚਾਏ ਪੈਸਿਆਂ ਨੂੰ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਦਾਨ ਕਰ ਦਿੱਤਾ। ਮਦਰਾਸ ਨੇ ਦੱਸਿਆ ਕਿ ਉਹ ਰੋਜ਼ਾਨਾ ਟੀਵੀ ਤੇ ਆਪਣੇ ਮਾਤਾ-ਪਿਤਾ ਵੱਲੋਂ ਕੋਰੋਨਾ ਵਾਇਰਸ ਦੇ ਖ਼ਿਲਾਫ ਲੜੀ ਜਾ ਰਹੀ ਜੰਗ ਬਾਰੇ ਸੁਣਦਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇਸ ਮੁਸ਼ਕਿਲ ਘੜੀ 'ਚੋਂ ਲੰਘ ਰਹੇ ਦੇਸ਼ ਲਈ ਕੁਝ ਕਰਨ ਦਾ ਦਿਲ ਕੀਤਾ ਤੇ ਉਸ ਨੇ ਆਪਣੇ ਪਿੱਗੀ ਬੈਂਕ 'ਚ ਬਚਾਏ 1521 ਰੁਪਏ ਪੇਟੀਐੱਮ ਰਾਹੀਂ ਪੀਐੱਮਕੇਅਰ ਫੰਡ 'ਚ ਦਾਨ ਕੀਤੇ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਵੀ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਕਟ ਦੀ ਘੜੀ ਵਿੱਚ ਲੋਕ ਖੁੱਲ੍ਹ ਕੇ ਪੀਐੱਮ ਕੇਅਰ ਫੰਡ ਵਿੱਚ ਆਪਣਾ ਯੋਗਦਾਨ ਦੇਣ।