ਸਕੂਲ ਬੱਸ ਦੇ ਹੇਠਾਂ ਆਉਣ ਨਾਲ ਬੱਚੇ ਦੀ ਹੋਈ ਮੌਤ - ਬੱਚੇ ਦੀ ਮੌਤ
ਜਲੰਧਰ 'ਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਾਢੇ 3 ਸਾਲਾ ਬੱਚੇ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ, ਸਕੂਲ ਵਿੱਚ ਛੁੱਟੀ ਵੇਲੇ ਇੱਕ ਬਜ਼ੁਰਗ ਵਿਅਕਤੀ ਆਪਣੇ ਪੋਤੇ ਨੂੰ ਲੈਣ ਲਈ ਸਕੂਲ ਦੇ ਬਾਹਰ ਖੜ੍ਹਾ ਸੀ। ਉਸੇ ਦੌਰਾਨ ਬੱਚਾ ਆਪਣੇ ਦਾਦੇ ਦੀ ਐਕਟਿਵਾ 'ਤੇ ਬੈਠ ਗਿਆ, ਜਿਸ ਨਾਲ ਐਕਟਿਵਾ ਲੜਖੜਾ ਗਈ ਤੇ ਬੱਚਾ ਜ਼ਮੀਨ 'ਤੇ ਡਿੱਗਣ ਕਾਰਨ ਸਕੂਲ ਬੱਸ ਦੇ ਹੇਠਾਂ ਆ ਗਿਆ। ਬੱਚੇ ਦੀ ਮੌਕੇ 'ਤੇ ਮੌਤ ਹੋ ਗਈ। ਬੱਚਾ ਆਰਵ ਮਹਿਤਾ ਸਕੂਲ ਵਿੱਚ ਐਲ.ਕੇ.ਜੀ. ਜਮਾਤ ਵਿੱਚ ਪੜ੍ਹਦਾ ਸੀ। ਜਾਂਚ ਅਧਿਕਾਰੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਦਾਦਾ ਪਵਨ ਮਹਿਤਾ ਦੇ ਬਿਆਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Last Updated : Jul 23, 2019, 8:07 PM IST