ਪੰਜਾਬ

punjab

ETV Bharat / videos

ਮੁੱਖ ਮੰਤਰੀ ਚਰਨਜੀਤ ਚੰਨੀ ਡੇਰਾ ਹੰਸਾਲੀ ਸਾਹਿਬ ਵਿਖੇ ਹੋਏ ਨਤਮਸਤਕ - ਅਪਾਹਿਜ ਲੜਕੀ ਜਸਪ੍ਰੀਤ ਕੌਰ

By

Published : Oct 8, 2021, 5:02 PM IST

ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਬੇਟੇ ਦੇ ਵਿਆਹ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਦੇ ਡੇਰਾ ਹੰਸਾਲੀ ਸਾਹਿਬ (Dera Hansali Sahib) ਵਿਖੇ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਡੇਰੇ ਦੇ ਸੰਤਾਂ ਤੋਂ ਆਸ਼ੀਰਵਾਦ ਵੀ ਲਿਆ। ਮੁੱਖ ਮੰਤਰੀ ਚੰਨੀ (Charanjit Singh Channi) ਨੇ ਪੱਤਰਕ‍ਾਰਾਂ ਤੋਂ ਦੂਰੀ ਬਣਾਈ ਰੱਖੀ। ਜਦੋਂ ਉਨ੍ਹਾਂ ਨੂੰ ਸਵਾਲ ਪੁੱਛਣਾ ਚਾਹਿਆ ਤਾਂ ਉਨ੍ਹਾਂ ਕਿਹ‍ਾ ਕਿ ਉਹ ਮੱਥਾ ਟੇਕਣ ਆਏ ਹਨ, ਕੋਈ ਸਿਆਸੀ ਗੱਲ ਨਹੀਂ ਕਰਨਗੇ। ਇਸ ਦੌਰਾਨ ਉਹ ਲੋਕਾਂ ਨੂੰ ਵੀ ਮਿਲੇ। ਮੁੱਖ ਮੰਤਰੀ ਚੰਨੀ (Charanjit Singh Channi) ਦੇ ਇਸ ਦੌਰੇ ਦੌਰਾਨ ਇੱਕ ਅਪਾਹਿਜ ਲੜਕੀ ਜਸਪ੍ਰੀਤ ਕੌਰ ਨੇ ਮਿਲ ਕੇ ਆਪਣੀ ਮਜਬੂਰੀ ਦੱਸਦੇ ਹੋਏ ਨੌਕਰੀ ਦੀ ਮੰਗ ਕੀਤੀ ਤਾਂ ਬੀਏ ਪਾਸ ਇਸ ਲੜਕੀ ਨੂੰ ਮੁੱਖ ਮੰਤਰੀ ਨੇ ਡੀ.ਸੀ ਨੂੰ ਮਿਲਣ ਲਈ ਕਿਹਾ।

ABOUT THE AUTHOR

...view details