ਮੁੱਖ ਮੰਤਰੀ ਚੰਨੀ ਨੇ 'ਮੇਰਾ ਘਰ ਮੇਰੇ ਨਾਮ' ਯੋਜਨਾ ਦੀ ਕੀਤੀ ਸ਼ੁਰੂਆਤ - ਸੂਬਾ ਪੱਧਰੀ ਸਮਾਗਮ
ਗੁਰਦਾਸਪੁਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਕੀਤੇ ਗਏ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦੀਨਾਨਗਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ 'ਮੇਰਾ ਘਰ ਮੇਰ ਨਾਮ' ਸਕੀਮ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ਦੇ ਲਾਲ ਲਾਈਨ ਅੰਦਰ ਰਹਿਣ ਵਾਲੇ 50 ਦੇ ਕਰੀਬ ਘਰਾਂ ਨੂੰ ਮਲਕੀਅਤ ਦਾ ਅਧਿਕਾਰ ਦਿੱਤੇ ਗਿਆ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਜਲਦ ਹੀ ਬਸੇਰਾ ਯੋਜਨਾ ਤਹਿਤ ਪੰਜਾਬ 'ਚ ਸਲਮ ਏਰੀਆ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਮਾਲਕੀਨਾ ਹੱਕ ਦਿਤਾ ਜਵੇਗਾ। ਇਸ ਮੌਕੇ ਵਿਧਾਇਕ ਫਤਹਿ ਬਾਜਵਾ ਨੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਮੁਫ਼ਤ ਬਿਜਲੀ ਦੇਣ ਬਾਰੇ ਵੀ ਕਿਹਾ।