ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਪਤਾ ! - ਕੈਪਟਨ ਅਮਰਿੰਦਰ ਸਿੰਘ ਲਾਪਤਾ ਹੋਣ ਦੇ ਪੋਸਟਰ
ਮੁਹਾਲੀ:ਕੈਪਟਨ ਸਰਕਾਰ ਦਾ ਅੰਦਰੂਨੀ ਕਲੇਸ਼ ਜਿੱਥੇ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ ਉੱਥੇ ਹੀ ਕੈਪਟਨ ਸਰਕਾਰ ਦੀਆਂ ਮੁਸ਼ਕਿਲਾਂ ਵੀ ਹੋਰ ਵਧਦੀਆਂ ਜਾ ਰਹੀਆਂ ਹਨ। ਸੂਬੇ ਚ ਕੈਪਟਨ-ਸਿੱਧੂ ਦੇ ਕਲੇਸ਼ ਦੇ ਪੋਸਟਰ(Posters of Conflict) ਲੱਗਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਲਾਪਤਾ ਹੋਣ ਦੇ ਪੋਸਟਰ ਵੀ ਲੱਗਣ ਲੱਗੇ ਹਨ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (captain amarinder singh)ਦੀ ਨਿੱਜੀ ਰਿਹਾਇਸ਼ ਨੂੰ ਜਾਂਦੇ ਰਸਤੇ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਦਾ ਪੋਸਟਰ(Missing poster) ਲੱਗਿਆ ਹੈ ਜਿਸ ਤੇ ਪੰਜਾਬ ਦੇ ਕਈ ਅਹਿਮ ਮੁੱਦੇ ਲਿਖੇ ਗਏ ਹਨ।ਇਨ੍ਹਾਂ ਮੁੱਦਿਆਂ ਦੇ ਵਿੱਚ ਕਿਸਾਨੀ, ਕੋਰੋਨਾ ਮਹਾਮਾਰੀ, ਵਜ਼ੀਫਾ ਘੁਟਾਲਾ ਮਾਮਲਾ ਤੇ ਹੋਰ ਵੀ ਕਈ ਅਹਿਮ ਮੁੱਦੇ ਲਿਖੇ ਗਏ ਜਿੰਨਾਂ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਸਵਾਲ ਖੜ੍ਹੇ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਲਾਪਤਾ ਦੱਸਿਆ ਗਿਆ ਹੈ।