ਖਾਲਸਾ ਅਕਾਲ ਪੁਰਖ ਸੁਸਾਇਟੀ ਵੱਲੋਂ ਕੱਢਿਆ ਗਿਆ ਚੇਤਨਾ ਮਾਰਚ - ਖਾਲਸਾ ਅਕਾਲ ਪੁਰਖ ਸੁਸਾਇਟੀ
ਪਟਿਆਲਾ ਦੇ ਵੱਖ-ਵੱਖ ਬਜ਼ਾਰਾਂ ਵਿੱਚ ਖਾਲਸਾ ਅਕਾਲ ਪੁਰਖ ਸੁਸਾਇਟੀ ਵੱਲੋਂ ਇੱਕ ਚੇਤਨਾ ਮਾਰਚ ਕੱਢਿਆ ਗਿਆ। ਇਸ ਚੇਤਨਾ ਮਾਰਚ ਵਿੱਚ ਸਭ ਨੂੰ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਾਇਆ ਗਿਆ। ਇਸ ਚੇਤਨਾ ਮਾਰਚ ਵਿੱਚ ਛੋਟੇ-ਛੋਟੇ ਬੱਚਿਆਂ ਨੇ ਸਿੱਖੀ ਸਰੂਪ ਵਿੱਚ ਹੱਥਾਂ 'ਚ ਛੋਟੇ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਪਕੜੀਆਂ ਹੋਈਆਂ ਸਨ।