ਗੋਰਾਇਆਂ ਦਾਣਾ ਮੰਡੀ ਵਿੱਚ ਕੰਡਿਆਂ ਦੀ ਜਾਂਚ ਕੀਤੀ - ਕੰਡਿਆਂ ਦੀ ਜਾਂਚ
ਜਲੰਧਰ ਦੇ ਕਸਬਾ ਗੋਰਾਇਆਂ ਵਿੱਚ ਅੱਜ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਦਾਣਾ ਮੰਡੀ ਵਿੱਚ ਕੰਡਿਆਂ ਦੀ ਜਾਂਚ ਕੀਤੀ ਗਈ। ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਚੈਕਿੰਗ ਦੌਰਾਨ ਤੁਲਾਈ ਵਾਲੇ ਕੰਡੇ ਬਿਲਕੁਲ ਸਹੀ ਪਾਏ ਗਏ ਹਨ। ਇਸ ਦੇ ਨਾਲ ਹੀ ਕਲਸੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ਦੀ ਵੀ ਜਾਂਚ ਕੀਤੀ ਜਾਵੇਗੀ।