ਹੁਣ ਸਿਵਲ ਹਸਪਤਾਲ ਮਾਨਸਾ 'ਚ ਹੀ ਹੋਵੇਗਾ ਸਸਤਾ ਅਲਟਰਾਸਾਉਂਡ - Cheaper ultrasound will now be available at Civil Hospital Mansa
ਮਾਨਸਾ: ਸਿਵਲ ਹਸਪਤਾਲ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਈ ਅਲਟਰਾਸਾਉਂਡ ਮਸ਼ੀਨ ਨੂੰ ਲੈ ਕੇ ਜੱਚਾ-ਬੱਚਾ ਹਸਪਤਾਲ ਵਿਖੇ ਆਉਣ ਵਾਲੀਆਂ ਔਰਤ ਮਰੀਜ਼ਾਂ ਅਤੇ ਹੋਰ ਮਰੀਜ਼ਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਚੱਲਦਿਆਂ ਨਿੱਜੀ ਅਲਟਰਾਸਾਉਂਡ ਵਾਲਿਆਂ ਵੱਲੋਂ ਮਰੀਜ਼ਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਸੀ। ਹੁਣ ਕੁਝ ਰਾਹਤ ਦੀ ਖ਼ਬਰ ਇਹ ਆਈ ਹੈ ਕਿ ਸਿਵਲ ਹਸਪਤਾਲ ਵਿੱਚ ਕਿ ਸਿਹਤ ਵਿਭਾਗ ਸਾਲਾਂ ਤੋਂ ਬੰਦ ਪਈ ਅਲਟਰਾਸਾਉਂਡ ਦੀ ਸਹੂਲਤ ਨੂੰ ਮੁੜ ਚਾਲੂ ਕੀਤਾ ਗਿਆ ਹੈ।