'ਧਰਮ ਪਰਿਵਰਤਨ ਨੂੰ ਲੈਕੇ ਦਿੱਤਾ ਚਰਨਜੀਤ ਚੰਨੀ ਦਾ ਬਿਆਨ ਮੰਦਭਾਗਾ'
ਚੰਡੀਗੜ੍ਹ : ਪਿਛਲੇ ਦਿਨੀਂ ਚਰਨਜੀਤ ਚੰਨੀ ਵਲੋਂ ਧਰਮ ਬਦਲੀ ਨੂੰ ਲੈਕੇ ਦਿੱਤੇ ਬਿਆਨ ਨੂੰ ਭਾਜਪਾ ਵਲੋਂ ਮੰਦਭਾਗਾ ਕਿਹਾ ਗਿਆ ਹੈ। ਇਸ ਨੂੰ ਲੈਕੇ ਭਾਜਪਾ ਆਗੂ ਸੁਭਾਸ਼ ਸ਼ਰਮਾ ਦਾ ਕਹਿਣਾ ਕਿ ਪਿਛਲੇ ਕਈ ਦਹਾਕਿਆਂ ਤੋਂ ਮਿਸ਼ਨਰੀਆਂ ਵਲੋਂ ਹਿੰਦੂ, ਸਿੱਖ ਅਤੇ ਗਰੀਬ ਮਾਸੂਮਾਂ ਨੂੰ ਲਾਲਚ ਦੇਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੀ ਸਰਕਾਰ ਇਸ 'ਤੇ ਨਕੇਲ ਪਾਉਣ 'ਚ ਨਾਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ 'ਚ ਜਿਥੇ ਭਾਜਪਾ ਸਰਕਾਰ ਹੈ,ਉਥੇ ਇਹ ਕਾਨੂੰਨ ਬਣਾਇਆ ਹੋਇਆ ਕਿ ਲਾਲਚ ਦੇਕੇ ਕਿਸੇ ਦਾ ਧਰਮ ਬਦਲੀ ਨਹੀਂ ਕਰਵਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ 'ਚ ਭਾਜਪਾ ਸਰਕਾਰ ਬਣਨ 'ਤੇ ਇਸ 'ਤੇ ਸਖ਼ਤ ਕਦਮ ਚੁੱਕੇਗੀ।