ਲਾਲ ਡੋਰੇ 'ਚ ਆਉਣ ਵਾਲੇ ਮਕਾਨਾਂ 'ਤੇ ਚੰਨੀ ਵੱਲੋਂ ਵੱਡੀ ਰਾਹਤ - ਪਿੰਡਾਂ ਵਿੱਚ ਲਾਲ ਡੋਰੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਲਾਲ ਡੋਰੇ (Lal Dora) ਦੇ ਅੰਦਰ ਲੋਕਾਂ ਦੇ ਘਰਾਂ ਦੀ ਹੱਦਬੰਦੀ (House Demarcation) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਬਕਾਇਦਾ ਰਿਕਾਰਡ ( Regular housing records) ਵਿੱਚ ਮਾਲਕਾਨਾ ਹੱਕ (Ownership) ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਮਕਾਨਾਂ ਦੀ ਪਛਾਣ ਹੋ ਸਕੇਗੀ। ਇਸ ਬਾਰੇ ਮਾਲ ਵਿਭਾਗ ਨੂੰ ਕੰਮ ਸੌਂਪ ਦਿੱਤਾ ਗਿਆ ਹੈ ਤੇ ਬਜਟ ਵੀ ਰੱਖ ਲਿਆ ਗਿਆ ਹੈ। ਇਸ ਸਕੀਮ ਦਾ ਨਾਂ ਮੇਰਾ ਘਰ ਮੇਰੇ ਨਾਂ ਯੋਜਨਾ (My house plans my name) ਰੱਖਿਆ ਗਿਆ ਹੈ ਤੇ ਇਹ ਮੁਹਿੰਮ ਮਿਸ਼ਨ ਲਾਲ ਲਕੀਰ ਦਾ ਹੀ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਿੰਨੇ ਲੋਕ ਪਿੰਡਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਕੋਲੋਂ ਇਸ ਕੰਮ ਲਈ ਕੋਈ ਪੈਸਾ ਨਹੀਂ ਲੱਗੇਗਾ।
Last Updated : Oct 11, 2021, 7:09 PM IST