ਬਠਿੰਡਾ 'ਚ ਮੌਸਮ ਦਾ ਬਦਲਿਆਂ ਮਿਜ਼ਾਜ - ਕਿਸਾਨਾਂ
ਬਠਿੰਡਾ:ਤੇਜ਼ ਹਨ੍ਹੇਰੀ ਤੋ ਬਾਅਦ ਸ਼ੁਰੂ ਹੋਏ ਮੀਂਹ (Rain)ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।ਬਠਿੰਡਾ (Bathinda) ਵਿਚ ਕੁੱਝ ਦਿਨਾਂ ਤੋਂ ਲੋਕਾਂ ਨੂੰ ਗਰਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਅੱਜ ਤੇਜ ਹਨ੍ਹੇਰੀ ਤੋਂ ਬਾਅਦ ਤੂਫਾਨੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ।ਕਈ ਥਾਵਾਂ ਉਤੇ ਲੋਕ ਮੀਂਹ ਦਾ ਆਨੰਦ ਲੈਂਦੇ ਹੋਏ ਵੀ ਨਜ਼ਰ ਆ ਰਹੇ ਸਨ।ਭਾਰੀ ਮੀਂਹ ਪੈਣ ਨਾਲ ਮੌਸਮ ਸੁਹਾਵਨਾ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਇਹ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਇਹ ਮੀਂਹ ਝੋਨੇ ਦੀ ਫਸਲ ਲਈ ਬਹੁਤ ਲਾਹੇਵੰਦ ਹੈ।