ਪਾਰਟੀ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਪਾਰਟੀ ਦੇ ਜਥੇਬੰਧਕ ਢਾਂਚੇ ਵਿੱਚ ਕੀਤਾ ਗਿਆ ਬਦਲਾਅ: ਦਲਜੀਤ ਚੀਮਾ - Shiromani Akali Dal
ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਦੇ ਜਥੇਬੰਧਕ ਢਾਂਚੇ ਵਿੱਚ ਬਦਲਾਵ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 18 ਦਿਹਾਤੀ 5 ਸ਼ਹਿਰੀ ਅਤੇ ਇੱਕ ਯੂ.ਟੀ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਜਲਦ ਹੀ ਸਰਕਲ ਪ੍ਰਧਾਨ ਵੀ ਲਗਾਏ ਜਾਣਗੇ ਅਤੇ ਕੋਸ਼ਿਸ਼ ਇਹ ਰਹੇਗੀ ਕੇ 19 ਨਵੰਬਰ ਤੱਕ ਪਾਰਟੀ ਦੇ ਥੱਲੇ ਲੈਵਲ ਦੇ ਢਾਂਚੇ ਵਿੱਚ ਵੀ ਬਦਲਾਅ ਮੁਕੰਮਲ ਕਰ ਲਿਆ ਜਾਵੇ। ਚੀਮਾ ਨੇ ਮੁੱਖ ਮੰਤਰੀ ਕੈਪਟਨ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੈਪਟਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।