ਪੰਜਾਬ

punjab

ETV Bharat / videos

ਕਪੂਰਥਲਾ 'ਚ ਕਰਫਿਊ ਦੌਰਾਨ ਢਿੱਲ ਦਾ ਬਦਲਿਆ ਸਮਾਂ - ਕਪੂਰਥਲਾ 'ਚ ਕਰਫਿਊ ਦੌਰਾਨ ਛੋਟ

By

Published : May 5, 2020, 2:20 PM IST

ਕਪੂਰਥਲਾ: ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਵੇਖਦਿਆਂ 17 ਮਈ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਕਰਫਿਊ ਵਿੱਚ ਕੁੱਝ ਰਾਹਤ ਦਿੱਤੀ ਗਈ ਹੈ। ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਵਿੱਚ ਰਾਹਤ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਭਲਕੇ ਤੋਂ ਕਪੂਰਥਲਾ ਵਿੱਚ ਸਵੇਰੇ 9 ਵਜੇ ਤੋਂ 1 ਵਜੇ ਤੱਕ ਕਰਫਿਊ ਦੌਰਾਨ ਢਿੱਲ ਦਿੱਤੀ ਜਾਵੇਗੀ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਘਰ ਤੋਂ ਬਾਹਰ ਨਿਕਲਣ ਲਈ ਕਰਫਿਊ ਪਾਸ ਹੋਣਾ ਜ਼ਰੂਰੀ ਨਹੀਂ ਹੈ ਪਰ ਇਸ ਤੋਂ ਬਾਅਦ ਕਰਫਿਊ ਸੰਪੂਰਨ ਰੂਪ ਵਿੱਚ ਲਾਗੂ ਰਹੇਗਾ ਤੇ ਕਰਫਿਊ ਦੇ ਨਿਯਮ ਲਾਗੂ ਹੋਣਗੇ। ਇਸ ਦੌਰਾਨ ਕੋਈ ਵੀ ਸ਼ੋਪਿੰਗ ਮਾਲ, ਸੈਲੂਨ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ।

ABOUT THE AUTHOR

...view details