ਮੁੱਖ ਮੰਤਰੀ ਬਦਲਣ ਨਾਲ ਹੀ ਨਹੀਂ ਹੋਵੇਗਾ ਪੰਜਾਬ ਦਾ ਵਿਕਾਸ: ਹਰਸਿਮਰਤ ਬਾਦਲ - ਮਹਿਲਾ ਅਕਾਲੀ ਵਰਕਰਾਂ
ਮੋਗਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮੋਗਾ ਵਿੱਚ ਵੱਖ -ਵੱਖ ਥਾਵਾਂ ਤੇ ਪਹੁੰਚੇ। ਉੱਥੇ ਉਨ੍ਹਾਂ ਨੇ ਮਹਿਲਾ ਅਕਾਲੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਪੰਜਾਬ ਸਰਕਾਰ 'ਤੇ ਵਿਅੰਗ ਕਸੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ। ਮੁੱਖ ਮੰਤਰੀ ਬਦਲਣ ਨਾਲ ਹੀ ਪੰਜਾਬ ਦਾ ਵਿਕਾਸ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਨੌਕਰੀ, ਮੋਬਾਈਲ ਅਤੇ ਹੋਰ ਸਹੂਲਤਾਂ ਦੀ ਥਾਂ ਲਾਰੇ ਬਾਜੀ ਹੀ ਦਿਤੀ ਹੈ। ਕੁਝ ਦਿਨਾਂ ਬਾਅਦ, ਚੋਨ ਜਬਤਾ ਪੰਜਾਬ ਵਿੱਚ ਲਗ ਜਾਵੇਗਾ ਅਤੇ ਵਾਅਦੇ ਧਰੇ ਦੇ ਧਰੇ ਰਹਿ ਜਾਣਗੇ।