ਸ਼ਹੀਦਾਂ ਨੂੰ ਘਰ ਰਹਿ ਕੇ ਦਿੱਤੀ ਜਾਵੇ ਸ਼ਰਧਾਂਜਲੀ: ਚੰਦੂਮਾਜਰਾ - ਸ਼ਹੀਦ ਭਗਤ ਸਿੰਘ
ਪਟਿਆਲਾ: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ 23 ਮਾਰਚ ਨੂੰ ਸਮਾਗ਼ਮ ਕਰਵਾਇਆ ਜਾਂਦਾ ਹੈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੇਲੇ ਜੋ ਪੂਰੀ ਦੁਨੀਆ ਵਿੱਚ ਆਫ਼ਤ ਆਈ ਹੈ ਉਸ ਦੇ ਮੱਦੇਨਜ਼ਰ ਲੋਕ ਘਰਾਂ ਵਿੱਚ ਹੀ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ।