ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾ ਰਹੀ ਹੈ ਚੰਡੀਗੜ੍ਹ ਦੀ ਹਿੰਦੂ ਪਰਵ ਮਹਾਸਭਾ
ਚੰਡੀਗੜ੍ਹ: ਕਰਫਿਊ ਦੇ ਦੌਰਾਨ ਲੋੜਵੰਦ ਤੇ ਮਜ਼ਦੂਰ ਵਰਗ ਦੇ ਲੋਕ ਕੰਮ ਨਾ ਹੋਣ ਕਾਰਨ ਦੋ ਵਕਤ ਦੀ ਰੋਟੀ ਨਹੀਂ ਖਾ ਪਾ ਰਹੇ। ਉਨ੍ਹਾਂ ਦੀ ਮਦਦ ਲਈ ਚੰਡੀਗੜ੍ਹ ਦੀ ਹਿੰਦੂ ਪਰਵ ਮਹਾਸਭਾ ਵੱਲੋਂ ਲੋੜਵੰਦ ਲੋਕਾਂ ਨੂੰ ਖਾਣੇ ਦੇ ਪੈਕਟ ਵੰਡੇ ਜਾ ਰਹੇ ਹਨ। ਇਸ ਮੌਕੇ ਹਿੰਦੂ ਪਰਵ ਮਹਾਸਭਾ ਦੇ ਪ੍ਰਧਾਨ ਬੀ.ਪੀ ਅਰੋੜਾ ਨੇ ਕਿਹਾ ਕਿ ਇਸ ਔਖੇ ਸਮੇਂ 'ਚ ਜ਼ਰੂਰਤਮੰਦ ਪਰਿਵਾਰਾਂ ਤੱਕ ਮਦਦ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਉਹ ਵੀ ਆਪਣੇ ਪਰਿਵਾਰ ਪਾਲ ਸਕਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਕਈ ਹੋਰਨਾਂ ਮੰਦਰਾਂ ਦੀ ਮਦਦ ਨਾਲ ਉਹ ਹਰ ਰੋਜ਼ ਤਕਰੀਬਨ 1200 ਲੋਕਾਂ ਤੱਕ ਖਾਣਾ ਪਹੁੰਚਾ ਰਹੇ ਹਨ।