ਚੰਡੀਗੜ੍ਹ ਸਬਜ਼ੀ ਮੰਡੀ 'ਚ ਮੁੜ ਲੀਹਾ 'ਤੇ ਆਈ ਵਿਕਰੇਤਾਵਾਂ ਦੀ ਜਿੰਦਗੀ
ਚੰਡੀਗੜ੍ਹ: ਸੈਕਟਰ 17 ਆਈਐਸਬੀਟੀ ਜਿਸ ਨੂੰ ਬੀਤੇ ਦਿਨੀਂ ਸਬਜ਼ੀ ਮੰਡੀ 'ਚ ਤਬਦੀਲ ਕੀਤਾ ਗਿਆ ਹੈ। ਹੁਣ 1 ਮਹੀਨੇ ਬਾਅਦ ਸਬਜ਼ੀ ਵੇਚਣ ਵਾਲੀਆਂ ਦੇ ਚਿਹਰੇ 'ਤੇ ਮੁੜ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤ 'ਚ ਇਨ੍ਹਾਂ ਸਬਜ਼ੀ ਵੇਚਣ ਵਾਲੀਆਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਮੰਡੀ 'ਚ ਲੋਕਾਂ ਦੀ ਆਮਦ ਨਹੀਂ ਸੀ। ਹੁਣ ਲੌਕਡਾਊਨ ਖੋਲ੍ਹੇ ਜਾਣ ਤੋਂ ਬਾਅਦ ਮੰਡੀ 'ਚ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਸਬਜ਼ੀ ਵੇਚਣ ਵਾਲੀਆਂ ਨੂੰ ਵੀ ਹੁਣ ਮੁਨਾਫਾ ਹੋਣ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾ ਇਹ ਸਬਜ਼ੀ ਮੰਡੀ ਸੈਕਟਰ 26 'ਚ ਹੁੰਦੀ ਸੀ। ਇਸ ਨੂੰ ਉਥੋ ਤਬਦੀਲ ਕਰਕੇ ਸੈਕਟਰ 17 ਆਈਐਸਬੀਟੀ ਲਿਆਂਦੀ ਗਈ ਸੀ। ਸਬਜ਼ੀ ਵੇਚ ਰਹੇ ਇੱਕ ਵਪਾਰੀ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਦੇ ਵਿੱਚ ਉਨ੍ਹਾਂ ਦਾ ਸਾਮਾਨ ਨਹੀਂ ਵਿਕਦਾ ਸੀ। ਉਨ੍ਹਾਂ ਨੂੰ ਮਜਬੂਰ ਹੋ ਕੇ ਸਬਜ਼ੀਆਂ ਸੁੱਟਣੀਆਂ ਪੈਂਦੀਆਂ ਸਨ। ਪਰ ਹੁਣ ਕੰਮ ਅੱਗੇ ਨਾਲ ਠੀਕ ਹੈ। ਸਬਜ਼ੀ ਖਰੀਦਣ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਸਬਜ਼ੀ ਅੱਧ ਰੇਟ 'ਤੇ ਮਿਲ ਜਾਂਦੀ ਹੈ ਜਦਕਿ ਬਾਹਰ ਕੁਝ ਮਹਿੰਗੀ ਹੈ ਤਾਂ ਕਰਕੇ ਉਹ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣਾ ਸਹੀ ਸਮਝਦੇ ਹਨ। ਆੜ੍ਹਤੀ ਦਾ ਕਹਿਣਾ ਸੀ ਕਿ ਸ਼ੁਰੂ ਸ਼ੁਰੂ ਦੇ ਵਿੱਚ ਉਨ੍ਹਾਂ ਨੂੰ ਸਬਜ਼ੀ ਵੇਚਣ ਦੇ ਲਈ ਕਾਫੀ ਦਿੱਕਤਾਂ ਆਈਆਂ ਪਰ ਹੌਲੀ ਹੌਲੀ ਸਭ ਠੀਕ ਹੋ ਗਿਆ ਹੈ। ਉਨ੍ਹਾਂ ਨੂੰ ਸਬਜ਼ੀ ਦਾ ਪੂਰਾ ਮੁੱਲ ਮਿਲਣ ਲੱਗ ਪਿਆ ਹੈ।