ਐਸਡੀਐਮ ਨੇ ਸਰੇਸ਼ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਦੌਰਾ - ਆਈ ਫੈਕਟਰੀ
ਐਸਡੀਐਮ ਨੇ ਚੰਡੀਗੜ੍ਹ ਦੇ ਜ਼ੀਰਕਪੁਰ ਨਾਗਲਾ ਰੋਡ 'ਤੇ ਸਰੇਸ਼ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਇਹ ਦੌਰਾ ਸਥਾਨਕ ਵਾਸੀਆਂ ਨੇ ਐਸਡੀਐਮ ਨੂੰ ਬੁਲਾ ਕੇ ਕਰਵਾਇਆ ਤਾਂ ਜੋ ਇਹ ਫੈਕਟਰੀ ਬੰਦ ਹੋ ਸਕੇ। ਇਸ ਫੈਕਟਰੀ ਦੇ ਆਲੇ ਦੁਆਲੇ ਨਵੀਂ ਕਲੌਨੀ ਬਣ ਚੁੱਕੀ ਹੈ, ਜਿਸ ਨਾਲ ਸਥਾਨਕ ਵਾਸੀਆਂ ਨੂੰ ਇਸ ਫੈਕਟਰੀ ਤੋ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਤੋਂ ਨਿਕਲਣ ਵਾਲੇ ਧੁਏਂ ਤੋਂ ਬਹੁਤ ਹੀ ਗੰਦੀ ਬਦਬੂ ਆਉਂਦੀ ਹੈ ਤੇ ਪ੍ਰਦੁਸ਼ਨ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਨੂੰ ਐਨਜੀਟੀ ਵੱਲੋਂ ਬੰਦ ਕਰਨ ਦੇ ਹੁੱਕਮ ਜਾਰੀ ਕੀਤਾ ਗਿਆ ਸੀ ਪਰ ਇਹ ਫੈਕਟਰੀ ਫਿਰ ਵੀ ਚੱਲ ਰਹੀ ਹੈ।