ਚੰਡੀਗੜ੍ਹ ਨੂੰ ਹਰਬਲ ਦਵਾਈਆਂ ਨਾਲ ਕੀਤਾ ਜਾ ਰਿਹਾ ਸੈਨੇਟਾਈਜ਼ - ਪੰਜਾਬ ਵਿੱਚ ਕਰਫਿਊ
ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ, ਉੱਥੇ ਹੀ ਮੰਗਲਵਾਰ ਦੀ ਅੱਧੀ ਰਾਤ ਤੋਂ ਚੰਡੀਗੜ੍ਹ ਦੇ ਵਿੱਚ ਵੀ ਕਰਫਿਊ ਲੱਗ ਜਾਵੇਗਾ। ਕੋਰੋਨਾ ਵਾਇਰਸ ਦੇ ਖ਼ਾਤਮੇ ਨੂੰ ਲੈ ਕੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਟੀਮਾਂ ਬਣਾ ਕੇ ਸ਼ਹਿਰ ਨੂੰ ਹਰਬਲ ਦਵਾਈਆਂ ਦੇ ਨਾਲ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਕਰਮਚਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਮਸੀ ਵੱਲੋਂ ਅਲੱਗ-ਅਲੱਗ ਜ਼ੋਨ ਬਣਾ ਕੇ ਦੋ ਕਰਮਚਾਰੀਆਂ ਦੀ ਟੀਮਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ, ਜਿਸ ਦੇ ਤਹਿਤ ਉਹ ਕੰਮ ਕਰ ਰਹੇ ਹਨ।