ਕਰਫਿਊ ਤੋਂ ਬਾਅਦ ਖੁੱਲ੍ਹਿਆ ਚੰਡੀਗੜ੍ਹ ਗੋਲਫ ਕਲੱਬ - chandigarh golf club opened after lockdown
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਸਾਰਾ ਦੇਸ਼ ਬੰਦ ਹੈ ਪਰ ਹੁਣ ਲੌਕਡਾਊਨ 'ਚ ਸਰਕਾਰੀ ਹਿਦਾਇਤਾਂ ਤੋਂ ਬਾਅਦ ਕੁੱਝ ਅਦਾਰਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ। ਚੰਡੀਗੜ੍ਹ ਦਾ ਗੋਲਫ਼ ਕਲਬ ਵੀ ਲੌਕਡਾਊਨ ਦੌਰਾਨ ਬੰਦ ਸੀ ਪਰ ਅੱਜ ਉਸ ਨੂੰ ਖੋਲ੍ਹ ਦਿੱਤਾ ਗਿਆ ਹੈ। ਗੋਲਫ਼ ਕਲਬ ਦੇ ਪ੍ਰਧਾਨ ਪ੍ਰਧਾਨ ਬੌਬੀ ਸੰਧੂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਰਿਆਇਤਾਂ ਦੇ ਅਨੁਸਾਰ ਕਲਬ ਨੂੰ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਿਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ।