ਪੰਜਾਬ ਕਰਫਿਊ: ਚੰਡੀਗੜ੍ਹ ਵਿੱਚ ਜ਼ਰੂਰੀ ਦੁਕਾਨਾਂ ਦਾ ਬਦਲਿਆ ਸਮਾਂ - curfew in chandigarh
ਚੰਡੀਗੜ੍ਹ: ਸਿਟੀ ਬਿਊਟੀਫੁਲ ਵਿੱਚ ਦੁਕਾਨਦਾਰ ਕਰਿਆਨਾ, ਸਬਜ਼ੀ, ਫ਼ਲ, ਦਵਾਈਆਂ ਦੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੋਲ੍ਹ ਸਕਦੇ ਹਨ ਪਰ ਲੋਕ ਸਿਰਫ਼ ਪੈਦਲ ਹੀ ਆਪਣੇ ਘਰਾਂ ਦੇ ਨਜ਼ਦੀਕ ਦੁਕਾਨਾਂ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਾਮਾਨ ਲੈ ਸਕਦੇ ਹਨ। ਬਾਕੀ ਸਮੇਂ ਵਿੱਚ ਉਨ੍ਹਾਂ ਨੂੰ ਹੋਮ ਡਿਲੀਵਰੀ ਦੀ ਸੁਵਿਧਾ ਮਿਲੇਗੀ। ਇਹ ਨਿਰਦੇਸ਼ ਨਗਰ ਨਿਗਮ ਦੇ ਕਮਿਸ਼ਨਰ ਕੇ ਕੇ ਯਾਦਵ ਵੱਲੋਂ ਜਾਰੀ ਕੀਤੇ ਗਏ ਹਨ ਜਿਸ ਵਿੱਚ ਡੀਸੀ ਮਨਦੀਪ ਸਿੰਘ ਬਰਾੜ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਨਿਰਦੇਸ਼ਾਂ ਦੇ ਵਿੱਚ ਦੁੱਧ ਅਤੇ ਅੰਡੇ ਵੇਚਣ ਦਾ ਕੰਮ ਕਰਨ ਵਾਲੇ ਦੁਕਾਨਾਂ ਦੇ ਲਈ ਟਾਈਮ ਸਵੇਰੇ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੋਵੇਗਾ ਪਰ ਇਨ੍ਹਾਂ ਦੁਕਾਨਾਂ ਵਿਚ ਜਾਣ ਦੇ ਲਈ ਵੀ ਲੋਕਾਂ ਨੂੰ ਸਵੇਰੇ 10 ਤੋਂ 2 ਦਾ ਹੀ ਸਮਾਂ ਮਿਲੇਗਾ।