'ਰੈਵੀਨਿਊ ਜਨਰੇਟ ਕਰਨ ਲਈ ਚੰਡੀਗੜ੍ਹ ਨਿਗਮ ਨਹੀਂ ਪਾਵੇਗਾ ਲੋਕਾਂ ਦੀ ਜੇਬ 'ਤੇ ਬੋਝ' - chandigarh nagar nigam
ਚੰਡੀਗੜ੍ਹ: ਰੈਵੀਨਿਊ ਜਨਰੇਟ ਕਰਨ ਲਈ ਏਜੰਡਿਆਂ ਦੇ ਸਬੰਧ ਵਿੱਚ ਨਗਰ ਨਿਗਮ ਦੀ ਬੁੱਧਵਾਰ ਨੂੰ ਮੀਟਿੰਗ ਹੋਈ। ਮੀਟਿੰਗ ਬਾਰੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਕਈ ਏਜੰਡਿਆਂ 'ਤੇ ਵਿਚਾਰ ਹੋਇਆ ਅਤੇ ਰੈਵੀਨਿਊ ਜਨਰੇਟ ਕਰਨ ਲਈ ਕਈ ਸੁਝਾਅ ਹਨ, ਜੋ ਸਾਰੇ ਮੰਨੇ ਗਏ। ਰੈਵੇਨਿਊ ਜਨਰੇਟ ਕਰਨ ਲਈ ਵਿਭਾਗ ਦੀਆਂ ਖਾਲੀ ਪਈਆਂ ਥਾਵਾਂ ਨੂੰ ਕਿਰਾਏ 'ਤੇ ਚਾੜਿਆ ਜਾਵੇਗਾ। ਇਸਤੋਂ ਇਲਾਵਾ ਐੱਮਸੀ ਸੈੱਸ ਲਗਾਇਆ ਗਿਆ ਹੈ ਜੋ ਕਿ ਬਹੁਤ ਘੱਟ ਹੈ। ਹੋਰ ਸੂਬਿਆਂ ਤੋਂ ਆਉਣ ਵਾਲੇ ਕਮਰਸ਼ੀਅਲ ਵਾਹਨਾਂ 'ਤੇ ਗ੍ਰੀਨ ਸੈੱਸ ਲਾਇਆ ਜਾਵੇਗਾ। ਸੀਨੀਅਰ ਡਿਪਟੀ ਮੇਅਰ ਨੇ ਸਾਫ ਕੀਤਾ ਕਿ ਨਿਗਮ ਵੱਲੋਂ ਰੇਵੇਨਿਊ ਜਨਰੇਟ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਚੰਡੀਗੜ੍ਹ ਦੇ ਵਸਨੀਕਾਂ ਤੇ ਨਹੀਂ ਪਵੇਗਾ।