ਚੰਡੀਗੜ੍ਹ: ਕਾਂਗਰਸੀਆਂ ਨੇ ਨਗਰ ਨਿਗਮ ਨੂੰ ਜੜਿਆ ਤਾਲਾ - congress worker
ਚੰਡੀਗੜ੍ਹ: ਨਗਰ ਨਿਗਮ ਵੱਲੋਂ ਵਧਾਏ ਗਏ ਪਾਣੀ ਦੇ ਰੇਟਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਨਿਗਮ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਵੱਲੋਂ ਚੰਡੀਗੜ੍ਹ ਪ੍ਰਧਾਨ ਪ੍ਰਦੀਪ ਛਾਬੜਾ ਦੀ ਅਗਵਾਈ 'ਚ ਨਿਗਰ ਦੇ ਦਫਤਰ ਨੂੰ ਤਾਲਾ ਜੜ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੇ ਸਿਵਾਏ ਟੈਕਸਾਂ ਦੇ ਚੰਡੀਗੜ੍ਹ ਦੀ ਜਨਤਾ ਨੂੰ ਕੁੱਝ ਨਹੀਂ ਦਿੱਤਾ।