ਚੰਡੀਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਕਰਮਚਾਰੀਆਂ ਦੀ ਕੋਵਿਡ-19 ਰਿਪੋਰਟ ਆਈ ਨੈਗੇਟਿਵ - ਕੋਵਿਡ-19
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਲਗਾਤਾਰ ਕਰਫਿਊ ਅਤੇ ਲੌਕਡਾਊਨ ਲਗਾਇਆ ਗਿਆ ਸੀ। ਸਰਕਾਰ ਵੱਲੋਂ ਲੋੜੀਂਦਾ ਹਿਦਾਇਤਾਂ ਨਾਲ ਅਨਲੌਕ 1.0 ਦੌਰਾਨ ਦਫਤਰ, ਸਰਕਾਰੀ ਅਦਾਰੇ, ਬਾਜ਼ਾਰ ਆਦਿ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਬੀਤੇ ਦਿਨੀਂ ਢਕੋਲੀ ਇਲਾਕੇ 'ਚ ਸਥਿਤ ਕਮਿਊਨਿਟੀ ਹੈਲਥ ਸੈਂਟਰ ਦਾ ਇੱਕ ਕਲਾਸ ਫੋਰ ਕਰਮਚਾਰੀ ਸਤਪਾਲ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ, ਜਿਸ ਮਗਰੋਂ ਹੈਲਥ ਸੈਂਟਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਹੈਲਥ ਸੈਂਟਰ ਦੇ ਸਾਰੇ ਕਰਮਚਾਰੀਆਂ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਅਜੇ ਵੀ ਹੈਲਥ ਸੈਂਟਰ ਦੇ ਸਾਰੇ ਕਰਮਚਾਰੀਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ ਤੇ ਕੋਰੋਨਾ ਪੀੜਤ ਦੇ ਰਿਹਾਇਸ਼ੀ ਇਲਾਕੇ ਲਾਲੜੂ ਸਣੇ ਹੈਲਥ ਸੈਂਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਰੱਖਿਆ ਗਿਆ ਹੈ।