ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਲੋਕ ਉਡਾ ਰਹੇ ਸਰਕਾਰ ਨਿਯਮਾਂ ਦੀਆਂ ਧੱਜੀਆਂ
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਭਰ 'ਚ ਜਾਰੀ ਹੈ। ਪੀੜਤ ਲੋਕਾਂ ਦੀ ਗਿਣਤੀ ਅੱਜ ਦੇ ਸਮੇਂ 'ਚ ਲੱਖਾ 'ਚ ਹੈ। ਅਜਿਹੇ 'ਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਭਾਰਤ 'ਚ ਵੀ ਸਰਕਾਰ ਵੱਲੋਂ ਲੌਕਡਾਊਨ ਕੀਤਾ ਗਿਆ ਹੈ। ਸਰਕਾਰ ਸਮੇਂ-ਸਮੇਂ 'ਤੇ ਲੋਕਾਂ ਨੂੰ ਮਹਾਂਮਾਰੀ ਲਈ ਜਾਗਰੁਕ ਕਰ ਰਹੀ ਹੈ ਪਰ ਚੰਡੀਗੜ੍ਹ ਦੇ ਵਾਰਡ ਨੰਬਰ 23 ਹੂਲਮਾਜਰਾ 'ਚ ਲੋਕ ਬਿਨਾਂ ਕਿਸੀ ਬਿਮਾਰੀ ਦੀ ਚਿੰਤਾ ਕੀਤੇ ਖੁੱਲ੍ਹੇ ਆਮ ਘੁੰਮ ਰਹੇ ਹਨ। ਲੋਕ ਕਿਸੇ ਵੀ ਸਮਾਜਕ ਦੂਰੀ ਦਾ ਵੀ ਖਿਆਨ ਨਹੀਂ ਰੱਖ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਇਸ 'ਚ ਸਭ ਤੋਂ ਵੱਡੀ ਢਿੱਲ ਜਾ ਲਾਪਰਵਾਹੀ ਮੰਨੀ ਜਾ ਸਕਦੀ ਹੈ ਕਿ ਉਹ ਲੋਕਾਂ ਤੋਂ ਨਿਯਮਾਂ ਦਾ ਪਾਲਣ ਨਹੀਂ ਕਰਵਾ ਰਹੀ। ਦੂਜੇ ਪਾਸੇ ਖੇਤਰ 'ਚ ਇਕੱਠੇ ਹੋ ਰਹੇ ਗੰਦਗੀ ਦੇ ਢੇਰ ਹੋਰ ਨਵੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਗੱਲੀਆਂ 'ਚ ਥਾਂ-ਥਾਂ 'ਤੇ ਸੀਵਰੇਜ ਬੰਦ ਹਨ, ਸਫਾਈ ਕਰਮਚਾਰੀਆਂ ਵੱਲੋਂ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ਨੂੰ ਸਾਫ਼ ਸੁਥਰਾ ਰੱਖਣ 'ਚ ਪੂਰੀ ਤਰ੍ਹਾਂ ਨਾਕਾਮ ਜਾਪ ਰਹੀ ਹੈ।