ਪੰਜਾਬ

punjab

ETV Bharat / videos

ਜਥੇਬੰਦੀਆਂ ਵੱਲੋਂ ਵਜ਼ੀਫ਼ਾ ਘੁਟਾਲੇ ਅਤੇ ਹਾਥਰਸ ਘਟਨਾ ਦੇ ਵਿਰੋਧ ਵਿੱਚ ਨਾਭਾ 'ਚ ਚੱਕਾ ਜਾਮ - ਨਾਭਾ 'ਚ ਚੱਕਾ ਜਾਮ

By

Published : Oct 10, 2020, 9:45 PM IST

ਪਟਿਆਲਾ: ਪੋਸਟ ਮੈਟ੍ਰਿਕ ਵਜ਼ੀਫ਼ਾ ਘੁਟਾਲੇ ਅਤੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਦਲਿਤ ਕੁੜੀ ਨਾਲ ਵਾਪਰੀ ਘਟਨਾ ਦੇ ਵਿਰੋਧ 'ਚ ਦਲਿਤ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਤਹਿਤ ਸ਼ਨੀਵਾਰ ਨੂੰ ਨਾਭਾ ਵਿਖੇ 'ਸੰਵਿਧਾਨ ਬਚਾਓ ਅੰਦੋਲਨ' ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ ਦੀ ਅਗਵਾਈ ਵਿੱਚ ਨਾਭਾ ਦੇ ਮੁੱਖ ਚੌਕ ਬੌੜਾਂ ਗੇਟ ਵਿਖੇ ਚੱਕਾ ਜਾਮ ਜਾਮ ਕਰਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਕਲੀਨ ਚਿੱਟ ਨੂੰ ਰੱਦ ਕਰਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ। ਹਾਥਰਸ ਘਟਨਾ ਦੇ ਸਬੰਧ ਵਿੱਚ ਆਗੂਆਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਦਲਿਤਾਂ ਉਪਰ ਅੱਤਿਆਚਾਰ ਕਰਨ ਵਾਲੀ ਯੋਗੀ ਸਰਕਾਰ ਨੂੰ ਨੱਥ ਪਾਈ ਜਾਵੇ ਅਤੇ ਮੁੱਖ ਮੰਤਰੀ ਯੋਗੀ ਨੂੰ ਬਰਖ਼ਾਸਤ ਕੀਤਾ ਜਾਵੇ।

ABOUT THE AUTHOR

...view details