ਚੱਕਾ ਜਾਮ ਮੌਕੇ ਚੰਡੀਗੜ੍ਹ-ਪੰਜਾਬ ਬਾਰਡਰ 'ਤੇ ਪੁਲਿਸ ਵਲੋਂ ਸੁੱਰਖਿਆ ਪ੍ਰਬੰਧ - Delhi protest
ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਥੇ ਦਿੱਲੀ ਵਿਖੇ ਧਰਨਾ ਲਾਇਆ ਗਿਆ, ਉਥੇ ਹੀ, ਸ਼ਨੀਵਾਰ ਨੂੰ ਦੁਪਹਿਰ 12 ਤੋ 3 ਵਜੇ ਤਕ ਹਾਈਵੇਅ ਜਾਮ ਕਰਨ ਲਈ ਕਿਹਾ ਗਿਆ। ਇਸ ਨੂੰ ਲੈ ਕੇ ਚੰਡੀਗੜ੍ਹ-ਪੰਜਾਬ ਸਰਹੱਦ 'ਤੇ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮ ਕੀਤੇ ਗਏ। ਪੁਲਿਸ ਵੱਲੋਂ ਇਹਤਿਆਤ ਦੇ ਤੌਰ 'ਤੇ ਜਿੱਥੇ ਬੈਰੀਕੇਡਿੰਗ ਕੀਤੀ ਗਈ, ਉਥੇ ਹੀ, ਪੁਲਿਸ ਫੋਰਸ ਦੀ ਤਾਇਨਾਤੀ ਵੀ ਕੀਤੀ ਗਈ।