ਰਾਏਕੋਟ ਦੇ ਬਰਨਾਲਾ ਚੌਂਕ 'ਚ ਕਿਸਾਨ ਯੂਨੀਅਨਾਂ ਵੱਲੋਂ ਚੱਕਾ ਜਾਮ - Raikot
ਲੁਧਿਆਣਾ: ਰਾਏਕੋਟ ਦੇ ਬਰਨਾਲਾ ਚੌਂਕ 'ਚ ਬੀਕੇਯੂ ਡਕੌਂਦਾ ਵੱਲੋਂ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਸੰਘਰਸ਼ ਦੀ ਲੜੀ ਦੇ ਤਹਿਤ ਦੇਸ਼ ਵਿਆਪੀ ਚੱਕਾ ਜਾਮ ਦੌਰਾਨ ਲੁਧਿਆਣਾ ਬਰਨਾਲਾ ਰੋਡ 'ਤੇ ਕੀਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਨਾਟਕ ਮੰਡਲੀਆਂ ਨੇ ਆਪਣੇ ਖੂਬਸੂਰਤ ਨਾਟਕਾਂ ਰਾਹੀਂ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਜਿੰਨਾ ਚਿਰ ਕੇਂਦਰ ਸਰਕਾਰ ਤਿੰਨ ਕਿਰਤੀ ਕਾਨੂੰਨਾਂ, ਬਿਜਲੀ ਐਕਟ 2020 ਅਤੇ ਪਰਾਲੀ ਸਾੜਨ ਤੇ ਕੀਤਾ ਗਿਆ ਕਰੋੜਾਂ ਦਾ ਜ਼ੁਰਮਾਨੇ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਚਿਰ ਕਿਸਾਨ ਜਥੇਬੰਦੀਆਂ ਸੰਘਰਸ਼ ਡੱਟੀਆਂ ਰਹਿਣਗੀਆਂ।