ਚਿੱਟੇ ਦਿਨ ਬਦਮਾਸ਼ਾਂ ਕੀਤੀ ਇਹ ਵਾਰਦਾਤ - ਚੋਰੀ
ਜਲੰਧਰ: ਇਕ ਪਾਸੇ 15 ਅਗਸਤ ਦੇ ਨੇੜੇ ਆਉਣ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਵਧਾਏ ਗਏ ਹਨ ਅਤੇ ਹਰ ਸ਼ਹਿਰ ਵਿਚ ਨਾਕੇਬੰਦੀ ਕਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਰ ਉਸ ਦੇ ਦੂਸਰੇ ਪਾਸੇ ਹਤਿਆਰੇ ਤੇ ਲੁਟੇਰੇ ਸ਼ਰ੍ਹੇਆਮ ਬਿਨਾਂ ਕਿਸੇ ਦੇ ਡਰ ਦੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤਰ੍ਹਾਂ ਦੀ ਹੀ ਘਟਨਾ ਜਲੰਧਰ ਵਿੱਚ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਸ਼ਹਿਰ ਦੇ ਵਿੱਚੋ ਵਿੱਚ ਪੈਣ ਵਾਲੇ ਨਕੋਦਰ ਚੌਂਕ ਦੇ ਨੇੜੇ ਬਾਈਕ ਸਵਾਰ ਲੁਟੇਰੇ ਇਕ ਬਜ਼ੁਰਗ ਮਹਿਲਾ ਅਤੇ ਪੁਰਸ਼ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਮਹਿਲਾ ਦੀ ਸੋਨੇ ਦੀ ਚੇਨ ਲੁੱਟ ਕੇ ਲੈ ਗਏ। ਦਰਅਸਲ ਅੰਜੂ ਕੋਹਲੀ ਨਾਮ ਦੀ ਇਹ ਮਹਿਲਾ ਆਪਣੇ ਪਤੀ ਯੋਗੇਸ਼ ਕੋਹਲੀ ਦੇ ਨਾਲ ਐਕਟਿਵਾ ਤੇ ਮਾਡਲ ਹਾਊਸ ਵੱਲ ਜਾ ਰਹੀ ਸੀ।