ਲੋਕਡਾਊਨ ਦੌਰਾਨ ਫਸੇ ਦੂਜੇ ਸੂਬਿਆਂ ਦੇ ਲੋਕ, ਐਸਐਸਪੀ ਨੇ ਕੀਤੀ ਗੱਲਬਾਤ - covid-19
ਚੰਡੀਗੜ੍ਹ: ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਆਪਣੀ ਡਿਊਟੀ ਨਿਭਾਉਣ ਲਈ ਚੰਡੀਗੜ੍ਹ ਪੁਲਿਸ ਪੱਬਾਂ ਭਾਰ ਹੈ ਉੱਥੇ ਹੀ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਚੰਡੀਗੜ੍ਹ 'ਚ ਫਸੇ ਬਾਹਰਲੇ ਸੂਬਿਆਂ ਦੇ ਵਸਨੀਕਾਂ ਨੂੰ ਮਿਲ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਸੈਸਪੀ ਨਿਲਾਂਬਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਕ ਕਸ਼ਮੀਰ ਲਦਾਖ ਅਤੇ ਕਈ ਹੋਰਨਾਂ ਸੂਬਿਆਂ ਹਨ ਅਤੇ ਇਨ੍ਹਾਂ ਸਾਰਿਆਂ ਦੀ ਸਾਂਝੀ ਪਰੇਸ਼ਾਨੀ ਹੈ।